ਪੰਜਾਬ ਐਗਰੀਕਲਚਰਲ ਯੂਨੀਵਰਸਿਟੀ

PUNJAB AGRICULTURAL UNIVERSITY

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ

PUNJAB AGRICULTURAL UNIVERSITY, LUDHIANA

62nd Year of Education & Service

ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗੁੜ/ਸ਼ੱਕਰ ਬਣਾਉਣ ਸੰਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ ਦਾ ਆਯੋਜਨ
16-12-2024

ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ, ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 9.12.2024 ਤੋਂ 13.12.2024 ਤੱਕ ਗੁੜ/ਸ਼ੱਕਰ ਬਣਾਉਣ ਸੰਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਉਦਘਾਟਨ ਦੌਰਾਨ, ਡਾ.ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧੀਆ ਗੁੜ/ਸ਼ੱਕਰ ਬਣਾਉਣ ਦੀ ਮਹੱਤਤਾ ਬਾਰੇ ਦੱਸਿਆ।

ਡਾ. ਕਿਰਨਦੀਪ, ਸਹਾਇਕ ਪ੍ਰੋਫੈਸਰ (ਪ੍ਰੋਸੈਸਿੰਗ ਅਤੇ ਭੋਜਨ ਇੰਜੀ.) ਨੇ ਸਿਖਲਾਈ ਕੋਰਸ ਦੌਰਾਨ ਵਧੀਆ ਗੁੜ/ਸ਼ੱਕਰ ਬਣਾਉਣ ਉਸਦੀ ਪੈਕਿੰਗ ਅਤੇ ਸਾਂਭ-ਸੰਭਾਲ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।ਡਾ. ਜਸਵਿੰਦਰ ਕੁਮਾਰ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਅਤੇ ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ (ਪੌਦ ਸੁਰਖਿੱਆ) ਵੱਲੋਂ ਸਿਖਿਆਰਥਿਆਂ ਨੂੰ ਗੰਨੇ ਦੀ ਕਾਸ਼ਤ ਅਤੇ ਗੰਨੇ ਵਿੱਚ ਕੀੜੇ ਮਕੌੜਿਆਂ ਦੀ ਰੋਕਧਾਮ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਸਿਖਲਾਈ ਕੋਰਸ ਦੌਰਾਨ ਸਿਖਿਆਰਥਿਆਂ ਨੂੰ ਗੁੜ/ਸ਼ੱਕਰ ਬਣਾਉਣ ਵਾਲੇ ਉਦਮੀ ਕਿਸਾਨ ਸ. ਚਰਨਜੀਤ ਸਿੰਘ ਝੱਜ, ਗਹਿਲ ਮਜਾਰੀ ਅਤੇ ਸ. ਜਸਵਿੰਦਰ ਸਿੰਘ ਅਜਮਲ, ਸਿਆਣਾ ਬਲਾਚੌਰ ਦੇ ਗੁੜ ਦੇ ਬੇਲਣੇ ਦਾ ਦੌਰਾ ਵੀ ਕਰਵਾਇਆ ਗਿਆ।